ਮਹਾਨ ਪੱਤਰਕਾਰ ਮਾਰਕ ਟੱਲੀ ਨੂੰ ਭੇਟ ਕੀਤੀ ਸ਼ਰਧਾਜ਼ਲੀ
ਫਿਲੌਰ: ਪ੍ਰੈੱਸ ਕਲੱਬ ਫਿਲੌਰ (ਰਜ਼ਿ) ਦੀ ਸਲਾਨਾ ਚੋਣ ਕਰਨ ਵਾਸਤੇ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ 'ਚ ਅਗਲੇ ਸਾਲ ਲਈ ਸੁਰਜੀਤ ਸਿੰਘ ਬਰਨਾਲਾ ਨੂੰ ਪ੍ਰਧਾਨ ਅਤੇ ਸਰਬਜੀਤ ਗਿੱਲ ਨੂੰ ਸਰਬਸੰਮਤੀ ਨਾਲ ਮੁੜ ਜਨਰਲ ਸਕੱਤਰ ਚੁਣ ਲਿਆ ਗਿਆ। ਕਲੱਬ ਦੇ ਪ੍ਰਧਾਨ ਸਤਿੰਦਰ ਸ਼ਰਮਾ, ਨਰੇਸ਼ ਸ਼ਰਮਾ ਅਤੇ ਸੁਰਜੀਤ ਸਿੰਘ ਬਰਨਾਲਾ ਦੀ ਪ੍ਰਧਾਨਗੀ ਹੇਠ ਕੀਤੀ। ਕਲੱਬ ਦੇ ਦਫ਼ਤਰ 'ਚ ਕੀਤੀ ਇਸ ਮੀਟਿੰਗ ਦੇ ਆਰੰਭ 'ਚ ਪੱਤਰਕਾਰਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਮਹਾਨ ਪੱਤਰਕਾਰ ਮਾਰਕ ਟੱਲੀ, ਨਿਰਮਲ ਭੱਟੀ ਅਤੇ ਹੋਰ ਪੱਤਰਕਾਰਾਂ ਨੂੰ ਖੜੇ ਹੋ ਕੇ ਸ਼ਰਧਾਜ਼ਲੀ ਭੇਟ ਕੀਤੀ ਗਈ। ਪਿਛਲੇ ਕੰਮਾਂ ਦੀ ਰਿਪੋਰਟ ਅਤੇ ਵਿੱਤੀ ਰਿਪੋਰਟ ਹਾਊਸ ਦੇ ਸਾਹਮਣੇ ਰੱਖੀ ਗਈ। ਕੁੱਝ ਸਝਾਓ ਨਾਲ ਇਸ ਨੂੰ ਪਾਸ ਕਰ ਦਿੱਤਾ ਗਿਆ। ਮਗਰੋਂ ਸਰਬਸੰਮਤੀ ਨਾਲ ਕੀਤੀ ਚੋਣ ਚ ਉਕਤ ਅਹੁਦੇਦਾਰਾਂ ਤੋਂ ਇਲਾਵਾ ਨਰੇਸ਼ ਸ਼ਰਮਾ ਨੂੰ ਮੀਤ ਪ੍ਰਧਾਨ, ਸੁਰਿੰਦਰ ਸਿੰਘ ਨੂੰ ਸਕੱਤਰ, ਅਮਰਜੀਤ ਮੋਨੂੰ ਨੂੰ ਖ਼ਜ਼ਾਨਚੀ, ਅਜੈ ਸਿੰਘ ਬੰਟੀ ਨੂੰ ਸਹਾਇਕ ਖ਼ਜ਼ਾਨਚੀ ਅਤੇ ਸ਼ੁਭਮ ਸ਼ਰਮਾ ਨੂੰ ਲੀਗਲ ਐਡਵਾਈਜ਼ਰ ਚੁਣ ਲਿਆ ਗਿਆ। ਆਖਰ ਤੇ ਪ੍ਰਧਾਨ ਸਤਿੰਦਰ ਸ਼ਰਮਾ ਨੇ ਧੰਨਵਾਦ ਕਰਦਿਆਂ ਕਿਹਾ ਕਿ ਏਕਤਾ ਨਾਲ ਹੀ ਪੱਤਰਕਾਰਾਂ ਦੇ ਹਿਤਾ ਦੀ ਰਾਖੀ ਕੀਤੀ ਜਾ ਸਕਦੀ ਹੈ।

No comments:
Post a Comment