Tuesday, 12 December 2017

ਪ੍ਰੈੱਸ ਦੀ ਆਜ਼ਾਦੀ ਨੂੰ ਬਹਾਲ ਕਰਨ ਲਈ ਪਹਿਲਕਦਮੀ ਦੀ ਮੰਗ


 
ਫਿਲੌਰ- ਇਲਾਕੇ ਦੇ ਪੱਤਰਕਾਰਾਂ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਦੇ ਗਵਰਨਰ ਅਤੇ ਮੁੱਖ ਮੰਤਰੀ ਨੂੰ ਭੇਜੇ ਇੱਕ ਮੰਗ ਪੱਤਰ ਰਾਹੀਂ ਮੰਗ ਕੀਤੀ ਕਿ ਪ੍ਰੈੱਸ ਦੀ ਆਜ਼ਾਦੀ ਨੂੰ ਬਹਾਲ ਕਰਨ ਲਈ ਪਹਿਲਕਦਮੀ ਕੀਤੀ ਜਾਵੇ। ਵਰਨਣਯੋਗ ਹੈ ਕਿ ਬੰਗਾ ਕਸਬੇ ਤੋਂ 14 ਫਰਵਰੀ 2013 ਨੂੰ ਉਸ ਵੇਲੇ ਦੇ ਐਸਡੀਐਮ ਵੱਲੋਂ ਸ਼ਹੀਦ ਭਗਤ ਸਿੰਘ ਦੇ ਬੁੱਤ ਦਾ ਨਿਰਾਦਰ ਕਰਨ ਸਬੰਧੀ ਕਈ ਪੱਤਰਕਾਰਾਂ ਨੇ ਅਖ਼ਬਾਰਾਂ 'ਚ ਖ਼ਬਰਾਂ ਪ੍ਰਕਾਸ਼ਿਤ ਕੀਤੀਆਂ ਸਨ। ਜਿਸ 'ਚ ਉਸ ਵੇਲੇ ਦੇ ਐਸਡੀਐਮ, ਸ਼ਹੀਦ ਭਗਤ ਸਿੰਘ ਦੇ ਬੁੱਤ 'ਤੇ ਪੈਰ ਰੱਖ ਕੇ ਧੁੱਪ ਸੇਕ ਰਹੇ ਸਨ। ਇਸ ਸਬੰਧੀ ਉਸ ਵੇਲੇ ਦੀ ਸਰਕਾਰ ਨੇ ਇਸ ਮਾਮਲੇ ਦੀ ਪੜਤਾਲ ਕੀਤੀ ਸੀ ਅਤੇ ਉਕਤ ਅਧਿਕਾਰੀ ਨੇ ਮੁਆਫ਼ੀ ਵੀ ਮੰਗ ਲਈ ਸੀ। ਹੁਣ ਉਕਤ ਅਧਿਕਾਰੀ ਨੇ ਬਦਲਾਖੋਰੀ ਦੀ ਭਾਵਨਾ ਨਾਲ ਕੁੱਝ ਪੱਤਰਕਾਰਾਂ 'ਤੇ ਮਾਣਹਾਨੀ ਅਤੇ ਬਲੈਕਮੇਲਿੰਗ ਦਾ ਕੇਸ ਸੰਗਰੂਰ ਦੀ ਅਦਾਲਤ 'ਚ ਕੀਤਾ ਹੋਇਆ ਹੈ। ਇੱਥੋਂ ਦੇ ਐਸਡੀਐਮ ਸ਼੍ਰੀ ਵਰਿੰਦਰਪਾਲ ਸਿੰਘ ਬਾਜਵਾ ਨੂੰ ਮੰਗ ਪੱਤਰ ਦੇਣ ਉਪਰੰਤ ਗੁਰਾਇਆ, ਫਿਲੌਰ ਤੇ ਅੱਪਰਾ ਦੇ ਪੱਤਰਕਾਰਾਂ ਦੀਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਦੀ ਪਹਿਲਾ ਹੀ ਕੀਤੀ ਜਾਂਚ ਦੇ ਅਧਾਰ 'ਤੇ ਸਰਕਾਰ ਖ਼ੁਦ ਇਸ ਕੇਸ 'ਚ ਧਿਰ ਬਣੇ ਅਤੇ ਪ੍ਰੈੱਸ ਦੀ ਆਜ਼ਾਦੀ ਨੂੰ ਬਹਾਲ ਕਰਵਾਏ।

Thursday, 7 September 2017

ਗ਼ੌਰੀ ਲੰਕੇਸ਼ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ

ਕਾਲੀਆ ਤਾਕਤਾਂ ਵੱਲੋਂ ਸ਼ਹੀਦ ਕੀਤੀ ਗਈ ਗ਼ੌਰੀ ਲੰਕੇਸ਼ ਨੂੰ ਅੱਜ ਗੁਰਾਇਆ, ਫਿਲੌਰ, ਅੱਪਰਾ, ਦੁਸਾਂਝ ਕਲਾਂ ਆਦਿ ਦੇ ਪੱਤਰਕਾਰ ਭਾਈਚਾਰੇ ਵੱਲੋਂ ਗੁਰਾਇਆ ਵਿਖੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ ਅਤੇ ਅਹਿਦ ਕੀਤਾ ਗਿਆ ਕਿ ਫ਼ਿਰਕਾਪ੍ਰਸਤੀ ਖ਼ਿਲਾਫ਼ ਡਟ ਕੇ ਪਹਿਰਾ ਦਿੱਤਾ ਜਾਵੇਗਾ।














 

Monday, 21 August 2017

RTI

 

 

 

ਫਾਰਮ ਏ [ਦੇਖੋ ਰੂਲ 3-(1)]
ਲੋਕ ਸੂਚਨਾ ਅਫ਼ਸਰ/ ਸਹਾਇਕ ਲੋਕ ਸੂਚਨਾ ਅਫ਼ਸਰ
ਦਫ਼ਤਰ ਦਾ ਨਾਂ ਅਤੇ ਪਤਾ-

1. ਅਰਜੀ ਦੇਣ ਵਾਲੇ ਦਾ ਨਾਂ -

2. ਅਰਸਾ :

3. ਮੰਗੀ ਗਈ ਸੂਚਨਾ ਦਾ ਵੇਰਵਾ- ਮਰੀਜ਼ਾਂ ਦੀ ਗਿਣਤੀ ਸਬੰਧੀ।

(ੳ)

3. ਮੰਗੀ ਗਈ ਸੂਚਨਾ ਕਿਸ ਤਰ੍ਹਾਂ ਮੰਗਵਾਈ ਜਾਣੀ ਹੈ- ਰਜਿਸਟਡ ਪੱਤਰ ਰਾਹੀਂ

ਆਪ ਜੀ ਦਾ ਸ਼ੁੱਭ ਚਿੰਤਕ,




ਨੱਥੀ ਆਈ. ਪੀ. ਓ. ਨੰਬਰ ਅਤੇ ਮਿਤੀ
ਅਤੇ ਅਰਜ਼ੀ ਦੇਣ ਵਾਲੇ ਦਾ ਪਛਾਣ ਪੱਤਰ
(ਕ੍ਰਿਪਾ ਕਰਕੇ ਪੀ. ਓ. ਦੇ 'ਟੂ' 'ਚ ਜਿਸ ਦਾ ਨਾਂ ਲੋੜੀਂਦਾ ਹੋਵੇ ਭਰ ਲਿਆ ਜਾਵੇ।)