Saturday, 28 December 2024

ਸਤਿੰਦਰ ਸ਼ਰਮਾ ਪ੍ਰਧਾਨ, ਸਰਬਜੀਤ ਗਿੱਲ ਜਨਰਲ ਸਕੱਤਰ ਅਤੇ ਅਮਰਜੀਤ ਮੋਨੂੰ ਖ਼ਜ਼ਾਨਚੀ ਚੁਣੇ


ਅੱਜ ਪ੍ਰੈੱਸ ਕਲੱਬ ਫਿਲੌਰ ਦੀ ਇੱਕ ਮੀਟਿੰਗ ਅਮਰਜੀਤ ਮੋਨੂੰ ਦੀ ਪ੍ਰਧਾਨਗੀ ਹੇਠ ਹੋਈ। ਜਿਸ ’ਚ ਪਿਛਲੇ ਸਾਲ ਦੀਆਂ ਸਰਗਰਮੀਆਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ।

ਇਸ ਦੌਰਾਨ ਸਰਬਸੰਮਤੀ ਨਾਲ ਸਾਲ 2025 ਲਈ ਟੀਮ ਦੀ ਚੋਣ ਕੀਤੀ ਗਈ। ਜਿਸ ਅਨੁਸਾਰ ਸਤਿੰਦਰ ਸ਼ਰਮਾ ਨੂੰ ਪ੍ਰਧਾਨ, ਪ੍ਰਭਪਾਲ ਨੂੰ ਮੀਤ ਪ੍ਰਧਾਨ, ਸਰਬਜੀਤ ਗਿੱਲ ਨੂੰ ਜਨਰਲ ਸਕੱਤਰ, ਸੰਦੀਪ ਭਟਿਆਰਾ ਨੂੰ ਸਕੱਤਰ, ਅਮਰਜੀਤ ਮੋਨੂੰ ਨੂੰ ਖ਼ਜ਼ਾਨਚੀ, ਅਜੈ ਕੁਮਾਰ ਬੰਟੀ ਕਲੇਰ ਨੂੰ ਸਹਾਇਕ ਖ਼ਜ਼ਾਨਚੀ ਅਤੇ ਸ਼ੁਭਮ ਸ਼ਰਮਾ ਨੂੰ ਲੀਗਲ ਐਡਵਾਈਜ਼ਰ ਚੁਣਿਆ ਗਿਆ।

ਇਸ ਮੀਟਿੰਗ ’ਚ ਨਰੇਸ਼ ਸ਼ਰਮਾ, ਅਜੈ ਸਿੰਘ ਨਾਗੀ, ਸੁਰਜੀਤ ਸਿੰਘ ਬਰਨਾਲਾ, ਇੰਦਰਜੀਤ ਸਿੰਘ ਬੈਂਸ, ਸੁਰਿੰਦਰ ਸਿੰਘ ਆਦਿ ਵੀ ਹਾਜ਼ਰ ਸਨ।

Thursday, 16 November 2023

ਪ੍ਰੈਸ ਕਲੱਬ ਫਿਲੌਰ ਨੇ ਵਿਪਨ ਗੈਰੀ ਨੂੰ ਚੁਣਿਆ ਪ੍ਰਧਾਨ


ਫਿਲੌਰ: ਪ੍ਰੈਸ ਕਲੱਬ ਫਿਲੌਰ (ਰਜਿ) ਦੀ ਇੱਕ ਜ਼ਰੂਰੀ ਮੀਟਿੰਗ ਨਰੇਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੌਰਾਨ ਪ੍ਰਧਾਨ ਅਮ੍ਰਿੰਤਪਾਲ ਸਿੰਘ ਦੀ ਯਾਦ 'ਚ ਦੋ ਮਿੰਟ ਖੜ੍ਹੇ ਹੋ ਕੇ ਸ਼ਰਧਾਂਜਲੀ ਭੇਟ ਕੀਤੀ ਗਈ।

ਨੈਸ਼ਨਲ ਪ੍ਰੈਸ ਡੇਅ ਮੌਕੇ ਕੀਤੀ ਇਸ ਮੀਟਿੰਗ ਦੌਰਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਅਤੇ ਪੱਤਰਕਾਰੀ ਲਈ ਪਾਏ ਯੋਗਦਾਨ ਨੂੰ ਯਾਦ ਕੀਤਾ ਗਿਆ। ਮੀਟਿੰਗ ਦੌਰਾਨ ਪਿਛਲੀਆਂ ਸਰਗਰਮੀਆਂ ਰਿਪੋਰਟ ਜਨਰਲ ਸਕੱਤਰ ਸਰਬਜੀਤ ਗਿੱਲ ਨੇ ਪੇਸ਼ ਕੀਤੀ, ਜਿਸ ਦਾ ਲੇਖਾ ਜੋਖਾ ਕੀਤਾ ਗਿਆ।
 

ਇਸ ਮੌਕੇ ਕੀਤੀ ਚੋਣ 'ਚ ਸਰਬਸੰਮਤੀ ਨਾਲ ਵਿਪਨ ਗੈਰੀ ਨੂੰ ਪ੍ਰਧਾਨ, ਸੁਰਜੀਤ ਸਿੰਘ ਬਰਨਾਲਾ ਨੂੰ ਜਨਰਲ ਸਕੱਤਰ ਅਤੇ ਸਰਬਜੀਤ ਗਿੱਲ ਨੂੰ ਖ਼ਜ਼ਾਨਚੀ ਚੁਣਿਆ ਗਿਆ। ਇਸ ਮੌਕੇ ਪ੍ਰਭ ਪਾਲ, ਅਮਰਜੀਤ ਮੋਨੂੰ, ਸੁਰਿੰਦਰ ਸਿੰਘ ਸਰਪੰਚ ਰਾਏਪੁਰ ਅਰਾਈਆ ਹਾਜ਼ਰ ਸਨ।

Wednesday, 8 January 2020

ਨਰੇਸ਼ ਸ਼ਰਮਾ ਪ੍ਰੈਸ ਕਲੱਬ ਫਿਲੌਰ ਦੇ ਨਵੇਂ ਪ੍ਰਧਾਨ ਚੁਣੇ ਗਏ

ਪ੍ਰੈਸ ਕਲੱਬ ਫਿਲੌਰ ਦੀ ਹੋਈ ਇੱਕ ਵਿਸ਼ੇਸ਼ ਮੀਟਿੰਗ ‘ਚ ਸਾਲ 2020 ਲਈ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਜਿਸ ‘ਚ ਸਰਬਸੰਮਤੀ ਨਾਲ ਨਰੇਸ਼ ਸ਼ਰਮਾ ਨੂੰ ਪ੍ਰਧਾਨ, ਪ੍ਰਭਪਾਲ ਨੂੰ ਮੀਤ ਪ੍ਰਧਾਨ, ਸਰਬਜੀਤ ਗਿੱਲ ਨੂੰ ਜਨਰਲ ਸਕੱਤਰ, ਵਿਪਨ ਗੈਰੀ ਨੂੰ ਸਕੱਤਰ ਅਤੇ ਸ਼ੁਭਿੰਦਰ ਪ੍ਰਾਸ਼ਰ ਨੂੰ ਖ਼ਜ਼ਾਨਚੀ ਚੁਣਿਆ ਗਿਆ। ਆਰੰਭ ‘ਚ ਵਿਛੜ ਗਏ ਪੱਤਰਕਾਰ ਅਤੇ ਵਿਛੜੇ ਪਰਿਵਾਰਕ ਮੈਂਬਰਾਂ ਨੂੰ ਦੋ ਮਿੰਟ ਖੜੇ ਹੋ ਕੇ ਸ਼ਰਧਾਂਜਲੀ ਭੇਂਟ ਕੀਤੀ। 
ਸੰਦੀਪ ਭਟਿਆਰਾ, ਸੁਰਜੀਤ ਸਿੰਘ ਬਰਨਾਲਾ ਅਤੇ ਨਰੇਸ਼ ਸ਼ਰਮਾ ਅਧਾਰਿਤ ਪ੍ਰਧਾਨਗੀ ਮੰਡਲ ਦੀ ਅਗਵਾਈ ਹੇਠ ਇਹ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ‘ਚ ਸੰਸਥਾ ਦੇ ਸਾਰੇ ਮੈਂਬਰ ਹਾਜ਼ਰ ਸਨ। ਜਨਰਲ ਸਕੱਤਰ ਅਤੇ ਖ਼ਜ਼ਾਨਚੀ ਵੱਲੋਂ ਪੇਸ਼ ਕੀਤੀ ਰਿਪੋਰਟ ‘ਤੇ ਵਿਚਾਰ ਚਰਚਾ ਕੀਤੀ ਗਈ। ਅੰਤ ‘ਚ ਨਵੀਂ ਕਮੇਟੀ ਦੀ ਚੋਣ ਕੀਤੀ ਗਈ। 
ਇਸ ਦੌਰਾਨ ਮੰਗ ਕੀਤੀ ਕਿ ਪੰਜਾਬ ਸਰਕਾਰ ਵਾਂਗ ਕੇਂਦਰ ਸਰਕਾਰ ਵੀ ਪੱਤਰਕਾਰਾਂ ਲਈ ਟੌਲ ਮੁਆਫ਼ ਕਰੇ। ਸਾਲ 2019 ਦੌਰਾਨ ਪੱਤਰਕਾਰਾਂ ‘ਤੇ ਹੋਏ ਹਮਲਿਆਂ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆ ਮੰਗ ਕੀਤੀ ਕਿ ਪੱਤਰਕਾਰਾਂ ਦੀ ਸੁਰੱਖਿਆਂ ਨੂੰ ਹਰ ਹਾਲਤ ਯਕੀਨੀ ਬਣਾਇਆ ਜਾਵੇ। ਅੰਤ ‘ਚ ਨਵੇਂ ਪ੍ਰਧਾਨ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ।

Monday, 30 September 2019

ਨਮਿਤਾ ਪ੍ਰਸ਼ਾਰ ਦੇ ਦੇਹਾਂਤ 'ਤੇ ਸ਼ੋਕ ਦਾ ਪ੍ਰਗਟਾਵਾ




ਅਸੀਂ ਦੁਖੀ ਹਿਰਦੇ ਨਾਲ ਸੂਚਿਤ ਕਰਦੇ ਹਾਂ ਕਿ ਪ੍ਰੈੱਸ ਕਲੱਬ ਫਿਲੌਰ ਦੇ ਖ਼ਜ਼ਾਨਚੀ ਪੱਤਰਕਾਰ ਸ਼ੈਂਪੀ ਪਰਾਸ਼ਰ ਦੇ ਸਤਿਕਾਰਯੋਗ ਮਾਤਾ ਜੀ ਅਤੇ ਸਾਡੀ ਸੰਸਥਾ ਦੇ ਸਤਿਕਾਰਯੋਗ ਮੈਂਬਰ ਸ਼੍ਰੀਮਤੀ ਨਮਿਤਾ ਪ੍ਰਾਸ਼ਰ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਨਾ ਦਾ ਅੱਜ ਅੰਤਿਮ ਸਸਕਾਰ ਕਰ ਦਿੱਤਾ ਗਿਆ। ਉਹ ਉੱਘੇ ਪੱਤਰਕਾਰ ਐਨਐਮ ਪ੍ਰਾਸ਼ਰ ਦੇ ਸੁਪਤਨੀ ਸਨ। ਮਰਹੂਮ ਸ਼੍ਰੀ ਪ੍ਰਾਸ਼ਰ ਪੰਜਾਬ ਕੇਸਰੀ, ਦੈਨਿਕ ਟ੍ਰਿਬਿਊਨ, ਦੇਸ਼ ਸੇਵਕ ਸਮੇਤ ਕਈ ਹੋਰ ਅਖ਼ਬਾਰਾਂ ਲਈ ਲਗਾਤਾਰ ਕੰਮ ਕਰਦੇ ਰਹੇ ਸਨ। ਸ਼੍ਰੀਮਤੀ ਪ੍ਰਾਸ਼ਰ ਵੀ ਪੱਤਰਕਾਰੀ ਦੇ ਖੇਤਰ 'ਚ ਸਰਗਰਮ ਰਹੇ। ਪ੍ਰੈੱਸ ਕਲੱਬ ਫਿਲੌਰ ਸ਼੍ਰੀਮਤੀ ਪ੍ਰਾਸ਼ਰ ਦੇ ਦੇਹਾਂਤ 'ਤੇ ਸ਼ੋਕ ਦਾ ਪ੍ਰਗਟਾਵਾ ਕਰਦੀ ਹੋਈ ਪਰਿਵਾਰ ਦਾ ਦਿਲੀ ਹਮਦਰਦੀ ਦਾ ਇਜ਼ਹਾਰ ਕਰਦੀ ਹੈ।


Tuesday, 29 January 2019

ਮੰਗ ਪੱਤਰ ਦਿੱਤਾ

ਅੱਜ ਸੰਸਦ ਮੈਂਬਰ ਸ਼੍ਰੀ ਸੰਤੋਖ ਿਸੰਘ ਚੌਧਰੀ ਨੂੰ ਇੱਕ ਮੰਗ ਪੱਤਰ ਿਦੱਤਾ ਿਗਆ।


Sunday, 27 January 2019

ਸੰਦੀਪ ਭਟਿਆਰਾ ਪ੍ਰਧਾਨ ਚੁਣੇ ਗਏ

ਪ੍ਰੈੱਸ ਕਲੱਬ, ਫਿਲੌਰ ਦੀ ਇੱਕ ਅਹਿਮ ਮੀਟਿੰਗ ਹੋਈ, ਜਿਸ 'ਚ ਸੰਦੀਪ ਭਟਿਆਰਾ ਪ੍ਰਧਾਨ, ਸਰਬਜੀਤ ਗਿੱਲ ਜਨਰਲ ਸਕੱਤਰ ਅਤੇ ਸ਼ੁਭਿੰਦਰ ਪ੍ਰਾਸ਼ਰ ਖ਼ਜ਼ਾਨਚੀ ਚੁਣੇ ਗਏ। ਸਰਬਸੰਮਤੀ ਨਾਲ ਹੋਈ ਇਸ ਮੀਟਿੰਗ 'ਚ ਅੰਮ੍ਰਿਤਪਾਲ ਸਿੰਘ, ਨਰੇਸ਼ ਸ਼ਰਮਾ, ਸੁਰਜੀਤ ਸਿੰਘ 'ਬਰਨਾਲਾ', ਪ੍ਰਭ ਪਾਲ, ਵਿਪਨ ਗੈਰੀ, ਇੰਦਰਜੀਤ ਅਤੇ ਅਜੇ ਸਿੰਘ ਨਾਗੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਇਸ ਮੌਕੇ ਜਥੇਬੰਦਕ ਕੰਮਾਂ ਤੋਂ ਬਿਨਾਂ ਪੱਤਰਕਾਰਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਅੰਤ 'ਚ ਨਵੇਂ ਚੁਣੇ ਗਏ ਪ੍ਰਧਾਨ ਨੇ ਸਭਨਾਂ ਦਾ ਧੰਨਵਾਦ ਕੀਤਾ।

Monday, 8 January 2018

ਦੇਸ਼ ਦੇ ਰਾਸ਼ਟਰਪਤੀ ਦੇ ਨਾਂ 'ਤੇ ਮੰਗ ਪੱਤਰ ਭੇਜਿਆ





ਸਬਡਵੀਜਨ ਫਿਲੌਰ ਦੇ ਪੱਤਰਕਾਰ ਭਾਈਚਾਰੇ ਵੱਲੋਂ ਅੱਜ ਦੇਸ਼ ਦੇ ਰਾਸ਼ਟਰਪਤੀ ਨੂੰ ਇੱਕ ਮੰਗ ਪੱਤਰ ਭੇਜਿਆ ਗਿਆ। ਫਿਲੌਰ ਦੇ ਐਸਡੀਐਮ ਰਾਹੀਂ ਭੇਜੇ ਇਸ ਮੰਗ ਪੱਤਰ 'ਚ ਮੰਗ ਕੀਤੀ ਗਈ ਕਿ ਕੁੱਝ ਦਿਨ ਪਹਿਲਾ 'ਦਾ ਟ੍ਰਿਬਿਊਨ' ਦੇ ਪੱਤਰਕਾਰ ਵੱਲੋਂ 'ਅਧਾਰ' ਨਾਲ ਸਬੰਧਤ ਇੱਕ ਸਟੋਰੀ ਛਾਇਆ ਕੀਤੀ ਸੀ, ਜਿਸ ਉਪਰੰਤ ਅਧਾਰ ਅਥਾਰਿਟੀ ਵੱਲੋਂ ਪੱਤਰਕਾਰ ਅਤੇ ਹੋਰਨਾ ਖ਼ਿਲਾਫ਼ ਐਫਆਈਆਰ ਦਰਜ ਕਰਵਾਈ ਗਈ ਹੈ। ਇਹ ਐਫਆਈਆਰ ਪ੍ਰੈੱਸ ਦੀ ਅਜ਼ਾਦੀ 'ਤੇ ਸਿੱਧਾ ਹਮਲਾ ਹੈ। ਵਿਭਾਗ ਵੱਲੋਂ ਆਪਣੇ ਪੱਧਰ 'ਤੇ ਜਾਂਚ ਕਰਨ ਦੀ ਥਾਂ ਪੱਤਰਕਾਰ ਨੂੰ ਇਸ ਕੇਸ 'ਚ ਸ਼ਾਮਲ ਕੀਤਾ ਗਿਆ ਹੈ। ਪੱਤਰਕਾਰਾਂ ਨੇ ਮੰਗ ਕੀਤੀ ਕਿ ਪ੍ਰੈੱਸ ਦੀ ਅਜ਼ਾਦੀ ਨੂੰ ਹਰ ਹਾਲਤ ਬਹਾਲ ਰੱਖਿਆ ਜਾਵੇ ਤਾਂ ਜੋ ਲੋਕਤੰਤਰੀ ਦੇਸ਼ 'ਚ ਸਰਕਾਰਾਂ ਦੀਆਂ ਚੰਗਿਆਈਆਂ ਅਤੇ ਬੁਰਾਈਆਂ ਲੋਕਾਂ ਦੇ ਸਾਹਮਣੇ ਨਾਲੋਂ ਨਾਲ ਆ ਸਕਣ।